ਪੰਜਾਬ: ਹਿਊਮਨ ਰਾਈਟਸ ਐਂਡ ਸੋਸ਼ਲ ਵੈਲਫੇਅਰ ਸੁਸਾਇਟੀ ਖੁਰਲਾ ਖਿੰਗਰਾ ਵਲੋਂ ਪਰਵਾਸੀਆਂ ਦੀਆਂ ਰੋਜ ਦੀਆ ਖਬਰਾਂ ਨੂੰ ਦੇਖਦੇ ਹੋਏ ਚੇਅਰਮੈਨ ਲਛਮਣ ਦਾਸ ਅਤੇ ਪ੍ਰਧਾਨ ਅਮਨ ਅਹੀਰ ਨੇ ਪਿੰਡ ਵਾਸੀਆਂ ਦੀ ਸੁਰਕਸ਼ਾ ਲਈ ਪਰਵਾਸੀਆਂ ਦੇ ਆਧਾਰ ਕਾਰਡ ਵੈਰੀਫਿਕੇਸ਼ਨ ਕਰਵਾਏ।

ਮੌਕੇ ਤੇ ਠਾਣਾ ਨੰਬਰ 7 ਦੇ ਅਧਿਕਾਰੀਆਂ ਵੱਲੋਂ ਕੀਤੀ ਆਧਾਰ ਵੈਰੀਫਿਕੇਸ਼ਨ ।

ਸੁਸਾਇਟੀ ਪ੍ਰਧਾਨ ਅਮਨ ਅਹੀਰ ਨੇ ਕਿਹਾ ਕੀ 

ਸਾਰੇ ਪੰਜਾਬ ਦੇ ਪਿੰਡ ਦੇ ਸਰਪੰਚ ਅਤੇ ਪ੍ਰਧਾਨ ਸਾਹਿਬਾਨ ਇਸ ਮੋਹਲ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਣੇ ਪਿੰਡ ਦੇ ਪ੍ਰਵਾਸੀਆਂ ਦੀ ਵੈਰੀਫਿਕੇਸ਼ਨ ਆਪਣੀ ਜਿੰਮੇਵਾਰੀ ਸਮਝ ਕੇ ਕਰਵਾਉਣ ਤਾਂ ਕਿ ਕੋਈ ਇਹੋ ਜਹੀ ਘਟਨਾ ਜਿਹੋ ਜਿਹੀ ਅਸੀਂ ਅਖਬਾਰ ਵਿੱਚ ਪੜ੍ਦੇ ਹਾਂ ਅਤੇ ਦੇਖਦੇ ਹਾਂ ਨਾ ਵਾਪਰ ਸਕੇ।

ਇਸ ਮੌਕੇ ਮੌਜੂਦ ਸੋਨੂ ਜਲੰਧਰੀਆ, ਬਾਬਾ ਟੇਕਾ ਅਤੇ ਰਸ਼ਪਾਲ ਕਾਲਾ ਮੌਜੂਦ ਸਨ।