The VicharDhara Bharat ਫਗਵਾੜਾ:

ਕ੍ਰਾਂਤੀਕਾਰੀ ਸੰਤ ਕ੍ਰਿਸ਼ਨ ਨਾਥ ਜੀ ਵਲੋਂ ਚਲਾਏ ਜਾ ਰਹੇ ਮਾਤਾ ਸਵਿੱਤਰੀ ਬਾਈ ਫੁਲੇ ਫਰੀ ਟਿਉਸ਼ਨ ਕੰਪਿਊਟਰ ਸੈਂਟਰ ਨਾਨਕ ਨਗਰੀ ਚਹੇੜੂ ਫਗਵਾੜਾ ਵਿੱਚ ਅੱਜ ਡਾਂ ਭੀਮ ਰਾਓ ਸਟੂਡੈਂਟਸ ਯੂਨੀਅਨ ਰਜਿ ਪੰਜਾਬ ਦੇ ਸੰਸਥਾਪਕ ਦੀਪਕ ਅੱਪਰਾ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਸੈਂਟਰ ਵਿੱਚ ਪੜ੍ਹ ਰਹੇ ਬੱਚਿਆਂ ਨੂੰ ਮਿਲੀਆਂ ਗਿਆ। 

ਇਸ ਮੌਕੇ ਦੀਪਕ ਅੱਪਰਾ ਜੀ ਨੇ ਦੱਸਿਆ ਕਿ ਕ੍ਰਾਂਤੀਕਾਰੀ ਸੰਤ ਕ੍ਰਿਸ਼ਨ ਨਾਥ ਜੀ ਵਲੋਂ ਇਸ ਸੈਂਟਰ ਨੂੰ ਬਹੁਤ ਵਧੀਆ ਚਲਾਇਆ ਜਾਂਦਾ ਹੈ, ਇਸ ਸੈਂਟਰ ਵਿੱਚ ਬੱਚਿਆਂ ਦੇ ਚੰਗੇ ਭਵਿੱਖ ਲਈ ਸਮਰਪਿਤ ਸਟਾਫ ਕੰਮ ਕਰ ਰਿਹਾ ਹੈ, ਸੰਤ ਕ੍ਰਿਸ਼ਨ ਨਾਥ ਜੀ ਵਲੋਂ ਬੱਚਿਆਂ ਨੂੰ ਬਹੁਤ ਵਧੀਆ ਸਿੱਖਿਆ ਦੇਣ ਦੇ ਯਤਨ ਕੀਤੇ ਜਾਂਦੇ ਹਨ। 

ਦੀਪਕ ਅੱਪਰਾ ਜੀ ਨੇ ਦੱਸਿਆ ਕਿ ਇਸ ਸੈਂਟਰ ਦੇ ਪ੍ਰਿਸੀਪਲ ਮੈਡਮ ਰੇਨੂ ਸੁਮਨ ਜੀ ਬਹੁਤ ਵਧੀਆ ਨਤੀਜੇ ਸਾਹਮਣੇ ਲਿਆ ਰਹੇ ਹਨ ‌, ਇਸ ਸੈਂਟਰ ਦੇ ਬੱਚਿਆਂ ਨੂੰ ਪੜਾਈ ਦੇ ਨਾਲ ਨਾਲ ਇਤਿਹਾਸ ਨਾਲ ਵੀ ਜੋੜਿਆ ਜਾਂਦਾ ਹੈ। ਦੀਪਕ ਅੱਪਰਾ ਜੀ ਨੇ ਦੱਸਿਆ ਕਿ ਇਸ ਸੈਂਟਰ ਦਾ ਨਾਮ ਦੱਸਦਾ ਹੈ ਕਿ ਇਸ ਸੈਂਟਰ ਵਿੱਚ ਕੁੜੀਆਂ ਦੀ ਤਰੱਕੀ ਦਾ ਸੁਨੇਹਾ ਦਿੱਤਾ ਜਾ ਸਕੇ। 

ਇਸ ਸੈਂਟਰ ਵਿੱਚ ਪ੍ਰਿੰਸੀਪਲ ਮੈਡਮ ਰੇਨੂ ਸੁਮਨ ਜੀ ਦੇ ਸਟਾਫ ਵਿੱਚ ਬਹੁਤ ਮੇਹਨਤੀ ਟੀਚਰ ਹਨ ਜੋਂ ਬੱਚਿਆਂ ਨੂੰ ਪੜਾਈ ਦੇ ਨਾਲ ਨਾਲ ਸਮਾਜਿਕ ਬੁਰਾਇਆ ਬਾਰੇ ਜਾਣਕਾਰੀ ਦਿੰਦੇ ਹਨ। ਦੀਪਕ ਅੱਪਰਾ ਜੀ ਨੇ ਇਸ ਸੈਂਟਰ ਦਾ ਵੱਧ ਤੋਂ ਸਹਿਯੋਗ ਕਰਨ ਦੀ ਅਪੀਲ ਕੀਤੀ ਤਾਂ ਕਿ ਆਮ ਘਰਾਂ ਦੇ ਬੱਚੇ ਅਫ਼ਸਰ ਬਣ ਸਕਣ। 

ਆਖਰ ਵਿੱਚ ਸੰਤ ਕ੍ਰਿਸ਼ਨ ਨਾਥ ਜੀ ਵਲੋਂ ਦੀਪਕ ਅੱਪਰਾ ਅਤੇ ਉਨ੍ਹਾਂ ਦੇ ਸਾਥੀਆਂ ਦਾ ਸਨਮਾਨ ਕੀਤਾ ਗਿਆ। ਦੀਪਕ ਅੱਪਰਾ ਜੀ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਸੰਤ ਕ੍ਰਿਸ਼ਨ ਨਾਥ ਜੀ ਨੂੰ ਬਾਬਾ ਸਾਹਿਬ ਅੰਬੇਡਕਰ ਜੀ ਦੀ ਫੋਟੋ ਨਾਲ ਸਨਮਾਨਿਤ ਕੀਤਾ ਗਿਆ। 

ਦੀਪਕ ਅੱਪਰਾ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਵੱਧ ਤੋਂ ਵੱਧ ਇਸ ਸੈਂਟਰ ਚ ਆਉਣ ਦੀ ਅਪੀਲ ਕੀਤੀ। ਇਸ ਸੈਂਟਰ ਵਿੱਚ ਬੱਚਿਆਂ ਨੂੰ ਪੜਾਈ ਲਈ ਸਟੇਸ਼ਨਰੀ ਵੀ ਦਿੱਤੀ ਜਾਂਦੀ ਹੈ। ਬੱਚਿਆਂ ਦੇ ਪੜ੍ਹਣ ਲਈ ਗਾਈਡ ਵੀ ਦਿੱਤੇ ਜਾਂਦੇ ਹਨ ਅਤੇ ਲਾਇਬ੍ਰੇਰੀ ਵੀ ਬਣਾਈ ਗਈ ਹੈ, ਤਾਂ ਕਿ ਬੱਚਿਆਂ ਦੀ ਜਾਣਕਾਰੀ ਵਿੱਚ ਵਾਧਾ ਕੀਤਾ ਜਾਵੇ।