ਮਲੋਟ ਵਿੱਚ ਮਾਤਾ ਸਵਿੱਤਰੀ ਬਾਈ ਫੁੱਲੇ ਫ੍ਰੀ ਟਿਊਸ਼ਨ ਅਤੇ ਕੰਪਿਊਟਰ ਸੈਟਰ ਅਤੇ ਡਾਂ ਭੀਮ ਰਾਉ ਸਟੂਡੈਂਟਸ ਯੂਨੀਅਨ ਪੰਜਾਬ ਵੱਲੋਂ ਕੈਡਲ ਮਾਰਚ ਕੱਢ ਬਾਬਾ ਸਾਹਿਬ ਅੰਬੇਡਕਰ ਜੀ ਨੂੰ ਸ਼ਰਧਾਂਜਲੀ ਦਿੱਤੀ ਗਈ। ਇਹ ਕੈਂਡਲ ਮਾਰਚ BRSU  ਦੇ ਫਾਊਂਡਰ ਦੀਪਕ ਅੱਪਰਾ ਅਤੇ ਪੰਜਾਬ ਪ੍ਧਾਨ ਅਮੀਸ਼ਾ ਸਫ਼ਰੀ ਦੀ ਅਗਵਾਈ ਹੇਠ ਹੋਇਆ। ਇਹ ਕੈਂਡਲ ਮਾਰਚ ਸੈਂਟਰ ਤੋਂ ਸ਼ੁਰੂ ਹੋਕੇ ਮਾਰਕਿਟ ਤਹਿਸੀਲ ਰੋੜ੍ਹ ਹੁੰਦਾ ਵਾਪਿਸ ਸੈਂਟਰ ਤੇ ਖਤਮ ਹੋਇਆ। ਇਸ ਮੌਕੇ  ਸੈਂਟਰ ਦੇ ਬੱਚਿਆਂ ਦਾ ਚਾਰਟ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿੱਚ ਬਾਬਾ ਸਾਹਿਬ ਜੀ ਦੇ ਸਲੋਗਨ ਲਿਖ ਬੱਚਿਆਂ ਨੇ ਚਾਰਟ ਬਣਾਏ। ਵਧੀਆ ਚਾਰਟ ਬਣਾਉਣ ਵਾਲੇ ਬੱਚਿਆਂ ਦਾ ਸਨਮਾਨ ਵੀ ਕਿੱਤਾ ਗਿਆ। ਅਤੇ ਨਾਲ ਹੀ ਇਸ ਮੌਕੇ ਰਾਹੁਲ ਕੁਮਾਰ ਨੂੰ ਮਲੋਟ ਦਾ ਡਾਂ ਭੀਮ ਰਾਉ ਸਟੂਡੈਂਟਸ ਯੂਨੀਅਨ ਪੰਜਾਬ ਵੱਲੋਂ ਮਲੋਟ ਦਾ ਸ਼ਹਿਰੀ ਪ੍ਰਧਾਨ ਐਲਾਨਿਆਂ ਗਿਆ। ਇਸ ਮੌਕੇ ਤੇ ਅਨਿਲ ਰਾਮ ਗੌਦਾਰਾ, ਦੀਪਕ ਮਹਿਰਾ, ਲਖਵਿੰਦਰ ਸੋਨੀ, ਅਵਤਾਰ ਪ੍ਰਧਾਨ, ਲੱਖਾ ਪ੍ਰਧਾਨ ਸ਼ੇਖੂ,ਪ੍ਰਿੰਸ ਬੱਠਲਾ,ਪ੍ਰਿੰਸ ਜੱਗਾ, ਸੋਨੂੰ ਸੇਠੀ ਮੌਜੂਦ ਸਨ।