ਮਲੋਟ (26 ਨਵੰਬਰ) ਸੰਵਿਧਾਨ ਦਿਵਸ ਦੇ ਮੌਕੇ ਤੇ ਡਾ. ਭੀਮ ਰਾਓ ਸਟੂਡੈਂਟਸ ਯੂਨੀਅਨ ਦੇ ਪੰਜਾਬ ਪ੍ਰਧਾਨ ਅਮੀਸ਼ਾ ਸਫ਼ਰੀ, ਹਲਕਾ ਫਿਲੌਰ ਇੰਚਾਰਜ ਦੀਪਕ ਅੱਪਰਾ,ਅਤੇ ਉਹਨਾਂ ਦੀ ਟੀਮ ਵੱਲੋਂ ਸੰਵਿਧਾਨ ਦਿਵਸ ਮਨਾਇਆ ਗਿਆ।ਜਿਸ ਵਿੱਚ ਹਰ ਵਿਅਕਤੀ ਤੇ ਬਾਬਾ ਸਾਹਿਬ ਦੀ ਸੋਚ ਅਤੇ ਉਹਨਾਂ ਦੀ ਜ਼ਿੰਦਗੀ ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਤੇ ਐਡਵੋਕੇਟ ਰਾਕੇਸ਼ ਇਟਕਾਨ ਮੁੱਖ ਮਹਿਮਾਨ ਵਜੋਂ ਪਹੁੰਚੇ। ਅਤੇ ਆਪਣੇ ਵਿਚਾਰ ਪ੍ਰਗਟ ਕੀਤੇ। ਪ੍ਰੋਗਰਾਮ ਦੌਰਾਨ ਭਾਗ ਲੈਣ ਵਾਲੇ ਬੱਚੇ ਨਿਕੁੰਜ, ਅਗਮ, ਚਿਰਾਗ, ਅਤੇ ਆਰਵ ਇਹਨਾਂ ਬਚਿਆ ਨੇ ਕਵਿਤਾਵਾਂ ਬੋਲੀਆਂ ਅਤੇ ਗੁਰਮੀਤ ਕੌਰ ਨੇ ਸਟੇਜ ਸੰਭਾਲਿਆ, ਸੁਖਦੀਪ ਕੌਰ, ਅਕਾਂਕਸ਼ਾ ਅਤੇ ਮਨਪ੍ਰੀਤ ਕੌਰ ਵਲੋਂ ਆਉਣ ਵਾਲੇ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ।ਅਭਿਸ਼ੇਕ ਅਤੇ ਰਾਘਵ ਨੇ ਫੋਟੋਆਂ ਖਿੱਚਣ ਦਾ ਕੰਮ ਸੰਭਾਲਿਆ। ਇਸ ਮੌਕੇ ਚਿੰਟੂ ਬੱਠਲਾ, ਵਰਿੰਦਰ ਸਿੰਘ,ਧੀਰਜ ਮਾਸਟਰ, ਪੰਕਜ ਠਾਕੁਰ, ਦੀਪਕ ਮਹਿਰਾ,ਲਖਵਿੰਦਰ ਸੋਨੀ, ਲਖਵਿੰਦਰ ਪ੍ਰਧਾਨ, ਅਵਤਾਰ ਸਿੰਘ, ਪ੍ਰੇਮ ਕੁਮਾਰ ਅਤੇ ਐਡਵੋਕੇਟ ਸੁਰਿੰਦਰ ਸਿੰਘ ਮੌਜੂਦ ਸਨ।
Social Plugin